logo

Sports

ਖੇਡਾਂ

ਕਾਲਜ ਕੋਲ ਫੁਟਬਾਲ, ਵਾਲੀਬਾਲ, ਨੈਟਬਾਲ, 200 ਮੀਟਰ ਦਾ ਟਰੈਕ ਅਤੇ ਹੋਰ ਸ਼ਾਨਦਾਰ ਖੇਡ ਮੈਦਾਨ ਹਨ। ਇਸ ਕਾਲਜ ਦੀਆਂ ਟੀਮਾਂ ਵੱਖੋ-ਵੱਖ ਖੇਡ ਮੁਕਾਬਲਿਆਂ ਵਿੱਚ ਭਾਗ ਲੈਂਦੀਆਂ ਰਹਿੰਦੀਆਂ ਹਨ। ਵਿਦਿਆਰਥੀਆਂ ਨੂੰ ਖੇਡਾਂ ਵਿੱਚ ਉਤਸ਼ਾਹਿਤ ਕਰਨ ਲਈ ਕਾਲਜ ਦੇ ਸਾਰੇ ਵਿਦਿਆਰਥੀਆਂ ਨੂੰ ਚਾਰ ਹਾਉਸਾਂ ਵਿੱਚ ਵੰਡਿਆ ਜਾਂਦਾ ਹੈ। ਇਸ ਤਰ੍ਹਾਂ ਕਰਨ ਨਾਲ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਵਿਚਕਾਰ ਮੁਕਾਬਲੇ ਅਤੇ ਹੋਰ ਚੰਗਾ ਖੇਡਣ ਦੀ ਭਾਵਨਾ ਦਾ ਵਿਕਾਸ ਹੁੰਦਾ ਹੈ। ਕਾਲਜ ਦੇ ਸਲਾਨਾ ਖੇਡ ਸਮਾਰੋਹ ਵਿੱਚੋਂ ਪ੍ਰਥਮ ਸਥਾਨ ਪ੍ਰਾਪਤ ਕਰਨ ਵਾਲੇ ਹਾਊਸ ਨੂੰ ਵਿਸ਼ੇਸ਼ ਟਰਾਫੀ ਪ੍ਰਦਾਨ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਮਾਰਚ-ਪਾਸਟ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੀ ਟੀਮ ਨੂੰ ਵੀ ਟਰਾਫੀ ਦਿੱਤੀ ਜਾਂਦੀ ਹੈ। ਖੇਡਾਂ ਵਿੱਚ ਯੂਨੀਵਰਸਿਟੀ, ਰਾਜ ਪੱਧਰ, ਅਤੇ ਰਾਸ਼ਟਰੀ ਪੱਧਰ 'ਤੇ ਚੰਗੀਆਂ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਕਾਲਜ ਵੱਲੋਂ ਵਿਸ਼ੇਸ਼ ਸਹੂਲਤਾਂ ਜਿਵੇਂ ਫੀਸ ਮੁਆਫੀ, ਵਿਤੀ ਮੱਦਦ, ਖੁਰਾਕ ਆਦਿ ਦੇ ਨਾਲ-ਨਾਲ ਯੂਨੀਵਰਸਿਟੀ ਨਿਯਮਾਂ ਅਨੁਸਾਰ ਕਾਲਜ ਕਲਰ ਅਤੇ ਰੋਲ ਆਫ ਆਨਰ ਆਦਿ ਦਿੱਤੇ ਜਾਂਦੇ ਹਨ।


Sports

TThe college has football, volleyball, netball, 200 meter track and other magnificent playgrounds. The teams of this college continue to participate in various sports competitions. All the students of the college are divided into four houses to encourage the students in sports. Doing so develops a sense of competition and better play among the students participating in the games. A special trophy is awarded to the first place winning house in the annual sports function of the college. Apart from this, a trophy is also given to the team which performs well in March-Past. Students who excel in sports at university, state level and national level are given special facilities by the college like fee waiver, financial aid, food etc. as well as college color and roll of honor as per university rules.

Facebook Twitter Youtube