
ਇੰਚਾਰਜ ਦਾ ਸੰਦੇਸ਼
ਪਿਆਰੇ ਵਿਦਿਆਰਥੀਓ,
ਯੂਨੀਵਰਸਿਟੀ ਕਾਲਜ ਮੀਰਾਂਪੁਰ,ਪੰਜਾਬੀ ਯੂਨੀਵਰਸਿਟੀ,ਪਟਿਆਲਾ ਵੱਲੋਂ ਸਨੋਰ ਹਲਕੇ ਦੇ ਵਿੱਚ ਖੋਲਿਆ ਗਿਆ ਅਜਿਹਾ ਕਾਲਜ ਹੈ ਜਿਸਦਾ ਮਕਸਦ ਹੀ ਮੁੱਖ ਤੌਰ ਤੇ ਪਿੰਡਾਂ ਦੇ ਵਿਦਿਆਰਥੀਆਂ ਨੂੰ ਉੱਚ ਸਿੱਖਿਆਂ ਦੇ ਮੋਕੇ ਮਹੱਈਆਂ ਕਰਨਾ ਹੈ। ਇਹ ਕਾਲਜ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਵੱਲੋਂ ਪਿੰਡਾਂ ਦੇ ਨੌਜਵਾਨਾਂ ਵਿੱਚ ਉਚ ਸਿੱਖਿਆ ਦਾ ਵੱਧ ਤੋਂ ਵੱਧ ਪ੍ਰਸਾਰ ਕਰਨ ਦੇ ਮਕਸਦ ਨਾਲ ਬਣਾਈ ਗਈ ਇਕ ਵਿਸ਼ੇਸ਼ ਯੋਜਨਾ ਤਹਿਤ ਖੋਲਿਆ ਗਿਆ ਹੈ। ਸਾਡੇ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਇਹ 2012 ਤੋਂ ਲੈਕੇ ਜਦੋਂ ਤੋਂ ਇਹ ਕਾਲਜ ਖੋਲਿਆ ਗਿਆ ਹੈ, ਕਾਲਜ ਦਿਨ ਦੁੱਗਣੀ ਅਤੇ ਰਾਤ ਚੋਗੁਣੀ ਤਰੱਕੀ ਕਰ ਰਿਹਾ ਹੈ ਅਤੇ ਇਲਾਕੇ ਦੇ ਪਿੰਡਾਂ ਦੇ ਹਜਾਰਾਂ ਵਿਦਿਆਰਥੀਆਂ-ਵਿਦਿਆਰਥਣਾਂ ਇੱਥੋਂ ਸਿੱਖਿਆਂ ਹਾਸ਼ਲ ਕਰਕੇ ਆਪਣੇ ਭਵਿੱਖ ਦਾ ਰਾਹ ਰੁਸ਼ਨਾ ਰਹੇ ਹਨ। ਇਹਨਾਂ ਵਿੱਚੋਂ ਬਹੁਤੀਆਂ ਵਿਦਿਆਰਥਣਾਂ ਅਜਿਹੀਆਂ ਹਨ ਜੋ ਕੇਵਲ ਇਸ ਕਾਲਜ ਦੇ ਖੁੱਲਣ ਕਰਕੇ ਹੀ ਕਾਲਜ ਤੱਕ ਦੀ ਪੜਾਈ ਹਾਸਲ ਕਰ ਸਕੀਆਂ ਹਨ ਕਿਉਂਕਿ ਉਹ ਆਪਣੇ ਘਰ ਦੇ ਨੇੜੇ ਰਹਿ ਕੇ ਉੱਚ ਸਿੱਖਿਆ ਪ੍ਰਾਪਤ ਕਰ ਰਹੀਆਂ ਹਨ। ਕਾਲਜ ਵਿੱਚ ਅਧਿਆਪਨ ਅਤੇ ਪ੍ਰਬੰਧਕੀ ਸਟਾਫ਼ ਦੇ ਸਮੂਹਿਕ ਯਤਨਾਂ ਨਾਲ ਬੀ.ਏ., ਬੀ.ਕਾਮ, ਬੀ.ਸੀ.ਏ., ਬੀ.ਬੀ.ਏ. ਅਤੇ ਪੀ.ਜੀ.ਡੀ.ਸੀ.ਏ., ਐਮ.ਕਾਮ., ਐਮ.ਐਸ.ਸੀ.ਆਈ.ਟੀ. ਸਰਟੀਫਿਕੇਟ ਕੋਰਸ ਇਨ ਬੈਕਿੰਗ ਅਤੇ ਫਾਈਨਾਂਸ, ਸਰਟੀਫਿਕੇਟ ਕੋਰਸ ਸੋਲਿਡ ਵੇਸਟ ਮਨੇਜਮੈਂਟ ਅਤੇ ਹੋਰ ਕੋਰਸ ਪੜਾਏ ਜਾ ਰਹੇ ਹਨ। ਅਕਾਦਮਿਕ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਵਾਧੂ ਸਹਿ-ਪਾਠਕ੍ਰਮ ਗਤੀਵਿਧੀਆਂ ਜਿਵੇਂ ਕਿ ਐਨ.ਐਸ.ਐਸ, ਖੇਡਾਂ ਅਤੇ ਹੋਰ ਯੁਵਕ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਵਿਦਿਆਰਥੀਆਂ ਨੂੰ ਉਹਨਾਂ ਦੇ ਸਰਵਪੱਖੀ ਵਿਕਾਸ ਲਈ ਐਕਸਟੈਨਸ਼ਨ ਲੈਕਚਰ, ਸਿੰਪੋਜ਼ੀਅਮ, ਸੈਮੀਨਾਰਾਂ/ਵਰਕਸ਼ਾਪਾਂ ਆਦਿ ਦਾ ਵੀ ਆਯੋਜਨ ਕੀਤਾ ਜਾ ਰਿਹਾ ਹੈ।ਵਿਦਿਆਰਥੀਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਉਨ੍ਹਾਂ ਨੂੰ ਉੱਭਰ ਰਹੇ ਮੁੱਦਿਆਂ ਬਾਰੇ ਸੁਚੇਤ ਰੱਖਣ ਦੇ ਵਿਚਾਰ ਨਾਲ, ਕਾਲਜ ਦੇ ਵਿਦਿਆਰਥੀਆਂ ਨੂੰ ਵੱਖ-ਵੱਖ ਕਲੱਬਾਂ ਤੇ ਸੁਸਾਇਟੀਆਂ ਜਿਵੇਂਕਿ ਰੈੱਡ ਰਿਬਨ ਕਲੱਬ, ਸੰਪਾਦਕੀ ਬੋਰਡ, ਕਾਮਰਸ ਸੁਸਾਇਟੀ, ਪੰਜਾਬੀ ਸਾਹਿਤ ਅਤੇ ਭਾਸ਼ਾ ਸੋਸਾਇਟੀ, ਰਿਲੀਜੀਅਸ ਸਟੱਡੀਜ਼ ਸੋਸਾਇਟੀ, ਕੰਪਿਊਟਰ ਸਾਇੰਸ ਸੋਸਾਇਟੀ (CSS) ਵਿੱਚ ਵੰਡਿਆ ਗਿਆ ਹੈ ਜਿਨ੍ਹਾਂ ਦੇ ਕਾਲਜ ਵਿਖੇ ਮੁਕਾਬਲੇ ਅਤੇ ਪ੍ਰੇਰਣਾਦਾਇਕ ਪ੍ਰੋਗਰਾਮਾਂ ਦਾ ਆਯੋਜਨ ਵੀ ਕੀਤਾ ਜਾ ਰਿਹਾ ਹੈ। ਕਾਲਜ ਨੇ ਪੇਂਡੂ ਵਿਦਿਆਰਥੀਆਂ ਵਿੱਚ ਉੱਚ ਪੱਧਰਾਂ ਦੀਆਂ ਵਿਦਿਅਕ ਲੋੜਾਂ ਨੂੰ ਪੂਰਾ ਕਰਨ ਵਿੱਚ ਇੱਕ ਵਿਸ਼ੇਸ਼ ਸਥਾਨ ਬਣਾਇਆ ਹੈ।ਮੈਂ ਇੱਕ ਹੋਰ ਗੱਲ ਵੀ ਵਿਸ਼ੇਸ ਤੋਰ ਤੇ ਸਾਂਝੀ ਕਰਨੀ ਚਾਹੁੰਦਾ ਹਾਂ ਕਿ ਇਸ ਵਿਦਿਅਕ ਵਰ੍ਹੇ ਤੋਂ ਕਾਲਜ ਵਿੱਚ ਕੰਪੀਟੀਟਿਵ ਐਗਜ਼ਾਮ ਸੈੱਲ ਦੀ ਸਥਾਪਨਾ ਕੀਤੀ ਜਾ ਰਹੀ ਹੈ ਜਿਸ ਵਿੱਚ ਵਿਦਿਆਰਥੀਆਂ ਨੂੰ ਵੱਖ-ਵੱਖ ਨੌਕਰੀਆਂ(ਸਰਕਾਰੀ, ਗੈਰ ਸਰਕਾਰੀ) ਲਈ ਹੋਣ ਵਾਲੇ ਇਮਤਿਹਾਨਾਂ ਦੀ ਤਿਆਰੀ ਕਰਵਾਈ ਜਾਵੇਗੀ ਤਾਂ ਜੋ ਸਾਡੇ ਵਿਦਿਆਰਥੀਆਂ ਲਈ ਇਹਨਾਂ ਇਮਤਿਹਾਨਾਂ ਨੂੰ ਪਾਸ ਕਰਨਾ ਅਸਾਨ ਬਣਾਇਆ ਜਾ ਸਕੇ। ਇਸ ਸੰਦੇਸ਼ ਰਾਹੀਂ, ਮੈਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਉਹ ਇੱਥੇ ਸਾਡੇ ਦੇਸ਼ ਦੇ ਚੰਗੇ ਨਾਗਰਿਕ ਵਜੋਂ ਕੀਮਤੀ ਸੰਪੱਤੀ ਦਾ ਹਿੱਸਾ ਬਣਨ ਜੋ ਸਾਡੇ ਲਈ ਮਾਣ ਵਾਲੀ ਗੱਲ ਹੋਵੇਗੀ।
Incharge's Message
University College Miranpur is one of the colleges to be opened by Punjabi University, Patiala in Sanur constituency, whose main motive is to provide higher education opportunities to the students belonging to rural folk. This college has been opened by the government of Punjab under a special scheme with the assistance rendered by the central government for the purpose of spreading higher education among the youth of the villages. It is a matter of honour for us that the college is progressing by leaps and bounds and thousands of students from the villages are building their future by obtaining education from this college since its inception in 2012. Most of the girl students are those who have been able to acquire education upto college level only because this college is at their doorstep. With the collective efforts of the teaching and the administrative staff the courses B.A., B.Com., B.C.A. BBA and PGDCA, MCA, M.Com., M.Sc. IT, Certificate Course in Banking and Finance, Certificate of Solid Waste Management and other courses are running to their finest attributes in their regional language too i.e., Punjabi. Along with academics, students are encouraged to participate in extra co-curricular activities like NSS, sports and other youth activities. The students are exposed to extension lectures, symposiums, seminars, workshops etc. for the holistic development of the students. Taking into consideration the interest of the students, various clubs are organized for the students of the college to update them about the contemporary issues and present scenario of the world. The college students have been classified into various clubs like Red Ribbon Club, Editorial Board, Commerce Society, Punjabi Literature and Language Society, Religious Studies Society, Computer Science Society (CSS) which organize competitions and motivational programmes. The college has been achieved a great place to carry out higher educational requirements of the students belonging to rural areas. I want to share one more prominent thing that from this academic session Competitive Exam Cell is being established in the college in which students will be able to prepare themselves for competitive exams for various governmental and non-governmental jobs so that it becomes easy for students to qualify such exams. Through this message, I extend my best wishes for their bright future and I look forward that they will be nourished here to become part of the asset for our country that is a great pride for us.