logo

College News Section

Photo Gallery      News Gallery

ਯੂਨੀਵਰਸਿਟੀ ਕਾਲਜ ਮੀਰਾਂਪੁਰ ਦੇ ਵਿਦਿਆਰਥੀਆਂ ਨੇ ਹਰੀ ਦੀਵਾਲੀ ਮਨਾਈ

ਪੰਜਾਬੀ ਯੂਨੀਵਰਸਿਟੀ ਪਟਿਆਲਾ ਅਧੀਨ ਚੱਲ ਰਹੇ ਕਾਂਸਟੀਚੁਐਂਟ ਕਾਲਜ ਯੂਨੀਵਰਸਿਟੀ ਕਾਲਜ ਮੀਰਾਂਪੁਰ ਵਿਖੇ ਕਾਲਜ ਦੇ ਪ੍ਰੋਫੈਸਰ ਇੰਚਾਰਜ ਡਾ. ਸੁਰਜੀਤ ਸਿੰਘ ਪੁਆਰ ਦੇ ਦਿਸ਼ਾ ਨਿਰਦੇਸ਼ ਸਦਕਾ ਕਾਲਜ ਦੇ ਐੱਨ.ਐੱਸ.ਐੱਸ. ਪ੍ਰੋਗਰਾਮ ਅਫ਼ਸਰ ਮਨੀ ਇੰਦਰਪਾਲ ਸਿੰਘ ਦੀ ਅਗਵਾਈ ਹੇਠ ਕਾਲਜ ਦੇ ਐੱਨ.ਐੱਸ.ਐੱਸ. ਯੂਨਿਟ ਵੱਲੋਂ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਹਰੀ ਦੀਵਾਲੀ ਮਨਾਉਣ ਹਿਤ ਇਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦਾ ਆਗਾਜ਼ ਕਾਲਜ ਵਿਖੇ ਪੁਹੰਚੇ ਮਾਰਕੀਟ ਕਮੇਟੀ ਦੇਵੀਗੜ੍ਹ ਦੇ ਚੇਅਰਮੈਨ ਸ. ਜੀਤ ਸਿੰਘ ਮੀਰਾਂਪੁਰ ਨੇ ਕਾਲਜ ਸਟਾਫ਼ ਨਾਲ ਬੂਟਾ ਲਗਾਉਣ ਦੀ ਰਸਮ ਨਾਲ ਕੀਤਾ। ਆਪਣੇ ਸੰਬੋਧਨ ਵਿਚ ਕਾਲਜ ਇੰਚਾਰਜ ਡਾ. ਸੁਰਜੀਤ ਸਿੰਘ ਪੁਆਰ ਨੇ ਵਿਦਿਆਰਥੀਆਂ ਨੂੰ ਇਸ ਵਾਰ ਹਰੀ ਦੀਵਾਲੀ ਮਨਾਉਣ ਲਈ ਪ੍ਰੇਰਦੇ ਹੋਏ ਉਹਨਾਂ ਨੂੰ ਪਟਾਕੇ ਆਦਿ ਦੀ ਵਰਤੋਂ ਤੋਂ ਵਰਜਿਤ ਕੀਤਾ। ਉਹਨਾਂ ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਪਰਾਲੀ ਸਾੜਨ ਨਾਲ ਪੈਦਾ ਹੋਣ ਵਾਲੀਆਂ ਵਾਤਾਵਰਨ ਸਬੰਧਤ ਸਮੱਸਿਆਂ ਬਾਰੇ ਵੀ ਸੁਚੇਤ ਕੀਤਾ। ਇਸ ਮੌਕੇ ਜੀਤ ਸਿੰਘ ਮੀਰਾਂਪੁਰ ਨੇ ਵਿਦਿਆਰਥੀਆਂ ਨੂੰ ਦਿਵਾਲੀ 'ਤੇ ਪਟਾਕੇ ਆਦਿ ਨਾ ਚਲਾ ਕੇ ਕਾਲਜ ਦੇ ਚੰਗੇ ਵਿਦਿਆਰਥੀ ਵਜੋਂ ਸਮਾਜ ਨੂੰ ਇਕ ਉਧਾਰਨ ਪੇਸ਼ ਕਰਨ ਲਈ ਪ੍ਰਰਿਤ ਕੀਤਾ ਗਿਆ। ਪ੍ਰੋਗਰਾਮ ਅਫ਼ਸਰ ਮਨੀ ਇੰਦਰਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਆਪਣੇ ਆਲ਼ੇ ਦੁਆਲ਼ੇ ਰਹਿੰਦੇ ਲੋਕਾਂ ਨੂੰ ਵੀ ਪਟਾਕੇ ਰਹਿਤ ਹਰੀ ਦੀਵਾਲੀ ਮਨਾਉਣ ਲਈ ਪ੍ਰਰਿਤ ਕਰਨ ਲਈ ਕਿਹਾ। ਇਸ ਦੌਰਾਨ ਗਰੀਨ ਦੀਵਾਲੀ ਸਬੰਧੀ ਵਿਦਿਆਰਥੀਆਂ ਦਾ ਪੋਸਟਰ ਬਣਾਉਣ ਦਾ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਵਿਚ ਬੀ.ਏ. ਦੂਜਾ ਦੀ ਕੋਮਲਪ੍ਰੀਤ ਕੌਰ ਨੇਂ ਪਹਿਲਾ ਸਥਾਨ, ਬੀ.ਕਾਮ. ਦੂਜਾ ਦੀ ਦੁਪਿੰਦਰ ਕੌਰ ਅਤੇ ਬੀ.ਏ. ਦੂਜਾ ਦੀ ਅੰਜਲੀ ਨੇ ਦੂਜਾ ਸਥਾਨ ਅਤੇ ਬੀ.ਕਾਮ. ਦੂਜਾ ਦੀ ਵਿਪਨਦੀਪ ਕੌਰ ਅਤੇ ਬੀ.ਏ. ਦੂਜਾ ਦੀ ਆਰਤੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੱਜ ਦੀ ਭੂਮਿਕਾ ਡਾ. ਮਨਪ੍ਰੀਤ ਕੇ ਸੋਢੀ ਨੇ ਨਿਭਾਈ। ਇਸ ਮੌਕੇ ਡਾ. ਤੇਜਿੰਦਰ ਪਾਲ ਸਿੰਘ, ਡਾ. ਪੂਨਮ, ਡਾ. ਹਰਜੀਤ ਕੌਰ, ਡਾ ਰਜਨੀ ਜੁਨੇਜਾ, ਜਸਪਾਲ ਸਿੰਘ ਆਦਿ ਹਾਜ਼ਰ ਸਨ।


ਯੂਨੀਵਰਸਿਟੀ ਕਾਲਜ ਮੀਰਾਂਪੁਰ ਵਿਖੇ ਸਰਦਾਰ ਪਟੇਲ ਨੂੰ ਸਮਰਪਿਤ ਰਾਸ਼ਟਰੀ ਏਕਤਾ ਦਿਵਸ ਮਨਾਇਆ

ਪੰਜਾਬੀ ਯੂਨੀਵਰਸਿਟੀ ਪਟਿਆਲਾ ਅਧੀਨ ਚੱਲ ਰਹੇ ਯੂਨੀਵਰਸਿਟੀ ਕਾਲਜ ਮੀਰਾਂਪੁਰ ਵਿਖੇ ਕਾਲਜ ਦੇ ਐੱਨ.ਐੱਸ.ਐੱਸ. ਯੂਨਿਟ ਵੱਲੋਂ ਪ੍ਰੋਫੈਸਰ ਇੰਚਾਰਜ ਡਾ. ਸੁਰਜੀਤ ਸਿੰਘ ਪੁਆਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਐੱਨ.ਐੱਸ.ਐੱਸ. ਪ੍ਰੋਗਰਾਮ ਅਫ਼ਸਰ ਪ੍ਰੋ. ਮਨੀ ਇੰਦਰਪਾਲ ਸਿੰਘ ਦੀ ਨਿਗਰਾਨੀ ਹੇਠ ਅੱਜ ਕਾਲਜ ਵਿਖੇ ਸਰਦਾਰ ਵੱਲਭਭਾਈ ਪਟੇਲ ਦੇ ਜਨਮ ਦਿਵਸ ਨੂੰ ਸਮਰਪਿਤ 'ਰਾਸ਼ਟਰੀ ਏਕਤਾ ਦਿਵਸ' ਮਨਾਇਆ ਗਿਆ। ਅੱਜ ਦੇ ਸਮਾਗਮ ਦੌਰਾਨ ਡਾ. ਪੁਆਰ ਵੱਲੋਂ ਕਾਲਜ ਦੇ ਐੱਨ.ਐੱਸ.ਐੱਸ. ਯੂਨਿਟ ਵੱਲੋਂ ਉਲੀਕੇ ਵੱਖ ਵੱਖ ਕਾਰਜਾਂ ਦੀ ਸ਼ਲਾਘਾ ਕਰਦੇ ਹੋਏ ਪ੍ਰੋਗਰਾਮ ਸਬੰਧੀ ਆਪਣੇ ਸੰਬੋਧਨ ਵਿਚ ਕਿਹਾ ਕਿ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਪਟੇਲ ਦਾ ਰਾਸ਼ਟਰੀ ਏਕਤਾ ਵਿਚ ਬੜਾ ਅਹਿਮ ਯੋਗਦਾਨ ਰਿਹਾ ਹੈ। ਸਰਦਾਰ ਪਟੇਲ ਨੇ ਬੜੀ ਦੂਰ ਅੰਦੇਸ਼ੀ ਨਾਲ ਵੱਖ ਵੱਖ ਰਿਆਸਤਾਂ ਨੂੰ ਭਾਰਤ ਵਿਚ ਸ਼ਾਮਿਲ ਕੀਤਾ। ਜਿਸ ਲਈ ਉਹਨਾਂ ਦੇ ਜਨਮ ਦਿਵਸ ਨੂੰ ਭਾਰਤ ਸਰਕਾਰ ਰਾਸ਼ਟਰੀ ਏਕਤਾ ਦਿਵਸ ਵਜੋਂ ਮਨਾ ਰਹੀ ਹੈ। ਆਪਣੇ ਸੰਬੋਧਨ ਵਿਚ ਪ੍ਰੋਗਰਾਮ ਅਫ਼ਸਰ ਪ੍ਰੋ. ਮਨੀ ਇੰਦਰਪਾਲ ਸਿੰਘ ਨੇ ਕਿਹਾ ਕਿ ਲੋਹਪੁਰਸ਼ ਸਰਦਾਰ ਵੱਲਭਭਾਈ ਪਟੇਲ ਦੀ ਰਾਸ਼ਟਰ ਪ੍ਰਤੀ ਦੇਣ ਨੂੰ ਨਿਵਾਜ਼ਦੇ ਹੋਏ ਭਾਰਤ ਸਰਕਾਰ ਦੁਆਰਾ ਉਨ੍ਹਾਂ ਦੇ ਜਨਮ ਦਿਵਸ 'ਤੇ 31 ਅਕਤੂਬਰ 2018 ਨੂੰ ਸਰਦਾਰ ਪਟੇਲ ਦੀ ਵਿਸ਼ਵ ਦੀ ਸਭ ਤੋਂ ਉੱਚੀ ਮੂਰਤ ਦੇਸ਼ ਨੂੰ ਸਮਰਪਿਤ ਕੀਤੀ। ਸਮਾਗਮ ਦੇ ਦੌਰਾਨ ਡਾ. ਮਨਪ੍ਰੀਤ ਕੌਰ ਸੋਢੀ ਦੁਆਰਾ ਸਟਾਫ਼ ਅਤੇ ਵਿਦਿਆਰਥੀਆਂ ਨੂੰ ਰਾਸ਼ਟਰੀ ਏਕਤਾ ਦਿਵਸ ਦੀ ਸਹੁੰ ਚੁਕਾਈ ਗਈ। ਇਸ ਦੌਰਾਨ ਹੋਰਨਾਂ ਵਿਦਿਆਰਥੀਆਂ ਤੋਂ ਇਲਾਵਾ ਪ੍ਰੋ. ਪੂਨਮ, ਡਾ. ਨਿਸ਼ੂ ਰਾਣੀ, ਡਾ. ਤੇਜਿੰਦਰ ਪਾਲ ਸਿੰਘ, ਪ੍ਰੋ. ਠਾਕੁਰ ਸਿੰਘ, ਡਾ. ਲਵਦੀਪ ਸ਼ਰਮਾ, ਪ੍ਰੋ. ਵਰਿੰਦਰ ਸਿੰਘ, ਡਾ. ਨਰੇਸ਼ ਬਾਤਿਸ਼, ਡਾ. ਮੀਨਾ ਸ਼ਰਮਾ, ਅਮਨਦੀਪ ਨੌਗਾਵਾਂ, ਜਸਪਾਲ ਸਿੰਘ ਆਦਿ ਹਾਜ਼ਰ ਸਨ।

World Prayer Day celebrated at University College Miranpur

World Prayer Day celebrated at University College Miranpur, under the supervision of Prof. Incharge Dr. Surjit Singh Puar and Convener of Religious Studies Forum Dr. Tejinder Pal Singh on 20th October. On this occasion Dr. Surjit Singh while addressing the students reaffirmed the greatness of 'Prayer'. He said that prayer is one of the means by which a person can attain peace in his mind and in the society. Dr. Tejinder Pal Singh said that every year a special function is held at the college dedicated to ‘World Prayer Day’. The day was celebrated by the Religious Studies Forum under the banner of 'DPAC 2021' (Day of Prayer and Action for Children). During the function, students of different religions (Sikh, Hindu, Christian and Islam) prayed for the overall development of children in India, their rights and dignity and wished for the upliftment of the college students. At the end of the prayer students - Hussain Ali, Manjot Kaur, Kamalpreet Kaur and Gurpreet Kaur were honored by Dr. Surjit Singh Puar.


The International Day for Eradication of Child Poverty celebrated

The International Day for Eradication of Child Poverty celebrated at University College Miranpur, under the supervision of Prof. Incharge Dr. Surjit Singh Puar and Convener of Religious Studies Forum Dr. Tejinder Pal Singh. On this occasion Dr. Surjit Singh while addressing the students said that a person succeeds in life due to hard work and diligent study in life. Reaching the stage of success, a human being must take out Dasvandh out of his labor earnings to help the poor. On this occasion Dr. Tejinder Pal Singh said that every year a special function is held at the college dedicated to ‘Prayer Day’. The day was celebrated by the Religious Studies Forum under the banner of 'IDEP' (The International Day for the Eradication of Poverty). The students were sworn in to eradicate child poverty so that they can become literate. Commit to alleviating poverty. About 100 students participated in this event.

Facebook Twitter Youtube